Skip to this page's content

KCHA's Section 8 waiting list lottery application open until Feb. 25

Find a Home

In This Section

ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ (FAQ) King County Housing Authority 2020 Section 8 ਉਡੀਕ ਸੂਚੀ

ਅਸੀਂ ਉਮੀਦ ਕਰਦੇ ਹਾਂ ਕਿ ਇਹ ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ (FAQ) ਤੁਹਾਡੇ King County Housing Authority ਦੇ Section 8 (ਹਾਊਸਿੰਗ ਚੌਇਸ ਵਾਉਚਰ) ਉਡੀਕ ਸੂਚੀ ਲਾਟਰੀ ਲਈ ਅਰਜ਼ੀ ਦੇਣ ਬਾਰੇ ਤੁਹਾਡੇ ਕਿਸੇ ਵੀ ਪ੍ਰਸ਼ਨ ਦੇ ਉੱਤਰ ਦੇਣਗੇ। ਜੇ ਅਸੀਂ ਇੱਥੇ ਤੁਹਾਡੇ ਪ੍ਰਸ਼ਨ ਦਾ ਉੱਤਰ ਨਹੀਂ ਦਿੰਦੇ, ਤਾਂ ਕਿਰਪਾ ਕਰਕੇ Section 8 ਦਫ਼ਤਰ ਨੂੰ 206-214-1300 ’ਤੇ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਦੇ ਦੌਰਾਨ ਕਾਲ ਕਰੋ।

KCHA ਦੇ ਅਕਸਰ ਪੁੱਛੇ ਜਾਂਦੇ ਪ੍ਰਸ਼ਨਾਂ ਨੂੰ ਪ੍ਰਿੰਟ ਕਰਨ ਯੋਗ PDF ਦਸਤਾਵੇਜ਼ ਵਜੋਂ ਡਾਊਨਲੋਡ ਕਰੋ

Section 8 ਵੇਟਲਿਸਟ ਲਾਟਰੀ ਕਦੋਂ ਖੁੱਲ੍ਹਦਾ ਹੈ?

ਇਹ ਫਰਵਰੀ 12, 2020 ਨੂੰ ਸਵੇਰੇ 7:00 ਵਜੇ ਖੁੱਲ੍ਹਦਾ ਹੈ ਅਤੇ ਫਰਵਰੀ 25, 2020 ਨੂੰ ਸ਼ਾਮ 4:00 ਵਜੇ ਬੰਦ ਹੁੰਦਾ ਹੈ।

ਕਿੰਨੀਆਂ ਅਰਜ਼ੀਆਂ ਸਵੀਕਾਰੀਆਂ ਜਾਣਗੀਆਂ?

ਉਪਰੋਕਤ ਦੱਸੀਆਂ ਗਈਆਂ ਤਰੀਕਾਂ ਅਤੇ ਸਮਿਆਂ ਦੇ ਦਰਮਿਆਨ ਜਮ੍ਹਾਂ ਕਰਵਾਈਆਂ ਗਈਆਂ ਸਾਰੀਆਂ ਸੈਕਸ਼ਨ 8 ਯੋਗ ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ (ਪ੍ਰਤੀ ਘਰ ਇੱਕ ਅਰਜ਼ੀ ਤੱਕ ਸੀਮਿਤ)। ਵਧੇਰੇ ਜਾਣਕਾਰੀ ਲਈ ਹੇਠਾਂ Section 8 ਯੋਗਤਾ ਦੇਖੋ।

ਜੇ ਮੈਂ ਅਰਜ਼ੀ ਭਰਦਾ/ਭਰਦੀ ਹਾਂ, ਤਾਂ ਕੀ ਮੈਨੂੰ Section 8 ਵਾਊਚਰ ਮਿਲੇਗਾ?

ਅਰਜ਼ੀ ਨੂੰ ਭਰਨਾ ਗਰੰਟੀ ਨਹੀਂ ਦਿੰਦਾ ਕਿ ਤੁਹਾਨੂੰ Section 8 ਵਾਊਚਰ ਮਿਲੇਗਾ। ਤੁਹਾਡੀ ਅਰਜ਼ੀ ਤੁਹਾਨੂੰ ਬਿਨੈਕਾਰਾਂ ਦੇ ਇੱਕ ਸਮੂਹ ਵਿੱਚ ਪਾਉਂਦੀ ਹੈ ਜਿੱਥੋਂ ਅਸੀਂ ਬੇਤਰਤੀਬੇ ਢੰਗ ਨਾਲ 2,500 ਘਰਾਂ ਦੀ ਚੋਣ ਕਰਾਂਗੇ ਜਿਨ੍ਹਾਂ ਨੂੰ ਵਾਊਚਰ ਵੇਟਲਿਸਟ ਵਿੱਚ ਰੱਖਿਆ ਜਾਵੇਗਾ। ਇਸ ਤੋਂ ਇਲਾਵਾ, ਵਾਊਚਰ ਪ੍ਰਾਪਤ ਕਰਨ ਲਈ, ਤੁਹਾਡੇ ਪਰਿਵਾਰ ਨੂੰ Section 8 ਦੇ ਯੋਗ ਬਣਨ ਦੀ ਜ਼ਰੂਰਤ ਹੋਏਗੀ। ਵਧੇਰੇ ਜਾਣਕਾਰੀ ਲਈ ਹੇਠਾਂ Section 8 ਯੋਗਤਾ ਦੇਖੋ।

ਮੈਨੂੰ ਕਦੋਂ ਪਤਾ ਲੱਗੇਗਾ ਕਿ ਮੈਨੂੰ ਵੇਟਲਿਸਟ ਵਿਚ ਰੱਖਿਆ ਗਿਆ ਹੈ?

ਜੇ ਤੁਹਾਨੂੰ ਨਵੀਂ ਵੇਟਲਿਸਟ ਵਿੱਚ ਸ਼ਾਮਲ ਹੋਣ ਲਈ ਬੇਤਰਤੀਬੇ ਢੰਗ ਨਾਲ ਚੁਣਿਆ ਜਾਂਦਾ ਹੈ, ਤਾਂ ਅਸੀਂ ਤੁਹਾਨੂੰ ਈਮੇਲ, ਟੈਕਸਟ, ਜਾਂ ਪੱਤਰ ਦੁਆਰਾ ਸੂਚਿਤ ਕਰਾਂਗੇ। ਸੂਚਨਾ ਪੱਤਰ 31 ਮਾਰਚ ਤੱਕ ਭੇਜਿਆ ਜਾਵੇਗਾ। ਤੁਸੀਂ ਚੋਣ ਪ੍ਰਕਿਰਿਆ ਦੇ ਅਪਡੇਟਾਂ ਲਈ https://www.kcha.org ’ਤੇ ਵੀ ਦੇਖ ਸਕਦੇ ਹੋ। ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ ਜੇ ਤੁਸੀਂ 31 ਮਾਰਚ ਤੱਕ ਕੋਈ ਈਮੇਲ, ਟੈਕਸਟ ਸੁਨੇਹਾ ਜਾਂ ਪੱਤਰ ਪ੍ਰਾਪਤ ਨਹੀਂ ਕਰਦੇ।

ਜੇ ਅਰਜ਼ੀ ਜਮ੍ਹਾਂ ਕਰਨ ਤੋਂ ਬਾਅਦ ਮੇਰੀ ਸੰਪਰਕ ਜਾਣਕਾਰੀ ਬਦਲ ਗਈ ਹੈ ਤਾਂ ਮੈਂ KCHA ਨੂੰ ਕਿਵੇਂ ਦੱਸਾਂ?

ਜੇ ਤੁਹਾਨੂੰ ਅਰਜ਼ੀ ਦੀ ਮਿਆਦ ਤੋਂ ਬਾਅਦ ਆਪਣੀ ਸੰਪਰਕ ਜਾਣਕਾਰੀ ਨੂੰ ਬਦਲਣ ਦੀ ਜ਼ਰੂਰਤ ਹੈ, ਤਾਂ ਤੁਸੀਂ ਇਸ ਨੂੰ ਆਨਲਾਈਨ kcha.org ’ਤੇ ਜਾਂ ਮੇਲ ਦੁਆਰਾ ਬਦਲ ਸਕਦੇ ਹੋ:

KCHA
Attention: Section 8 Applications
700 Andover Park West
Tukwila, WA 98188

ਜੇ ਤੁਹਾਡੀ ਸੰਪਰਕ ਜਾਣਕਾਰੀ ਵਿੱਚ ਕੋਈ ਤਬਦੀਲੀ ਕੀਤੀ ਗਈ ਹੈ (ਜਿਵੇਂ ਤੁਹਾਡਾ ਫੋਨ ਨੰਬਰ, ਮੇਲਿੰਗ ਪਤਾ, ਜਾਂ ਈਮੇਲ ਪਤਾ) ਤਾਂ KCHA ਨੂੰ ਜਿੰਨੀ ਜਲਦੀ ਹੋ ਸਕੇ ਸੂਚਿਤ ਕਰੋ।

ਮੈਂ Section 8 ਵੇਟਲਿਸਟ ਲਾਟਰੀ ਲਈ ਕਿਵੇਂ ਅਰਜ਼ੀ ਦਿਆਂ?

ਇਕ ਵਾਰ ਲਾਟਰੀ ਖੁੱਲ੍ਹ ਜਾਣ ਤੋਂ ਬਾਅਦ, ਤੁਹਾਨੂੰ ਅਰਜ਼ੀ ਦਾ ਲਿੰਕ https://www.kcha.org/lottery 'ਤੇ ਮਿਲ ਜਾਵੇਗਾ, ਜੋ ਤੁਹਾਨੂੰ WaitListCheck.com 'ਤੇ ਲੈ ਜਾਵੇਗਾ। ਅਰਜ਼ੀ ਦੇਣਾਸਿਰਫ਼-ਆਨਲਾਈਨ ਪ੍ਰਣਾਲੀ ਹੈ। ਕੋਈ ਵੀ ਦਸਤਾਵੇਜ਼ੀ ਅਰਜ਼ੀਆਂ ਨਹੀਂ ਹਨ।

ਕੀ ਅਰਜ਼ੀ ਦੇਣ ਵਿੱਚ ਕੋਈ ਖਰਚਾ ਆਉਂਦਾ ਹੈ?

ਨਹੀਂ। Section 8 ਪ੍ਰੋਗਰਾਮ ਲਈ ਅਰਜ਼ੀ ਦੇਣਾ ਹਮੇਸ਼ਾਂ ਮੁਫ਼ਤ ਹੈ। ਜੇ ਤੁਹਾਡੇ ਕੋਲੋਂ ਪੈਸੇ ਦੀ ਮੰਗ ਕੀਤੀ ਜਾਂਦੀ ਹੈ, ਤਾਂ ਤੁਸੀਂ King County Housing Authority ਜਾਂ WaitListCheck ਵੈਬਸਾਈਟਾਂ 'ਤੇ ਨਹੀਂ ਹੋ। Section 8 ਵੇਟਲਿਸਟ ਲਾਟਰੀ ਲਈ ਅਰਜ਼ੀ ਦਰਜ ਕਰਨ ਦਾ ਕੇਵਲ ਇਕ ਤਰੀਕਾ ਹੈ kcha.org/lottery ਦੁਆਰਾ WaitlistCheck ਦੇ ਲਿੰਕ ਤਕ ਪਹੁੰਚਣਾ।

ਲਾਟਰੀ ਲਈ ਅਰਜ਼ੀ ਦੇਣ ਲਈ ਮੈਨੂੰ ਕਿਹੜੀ ਜਾਣਕਾਰੀ ਦੀ ਜ਼ਰੂਰਤ ਹੈ?

ਅਸੀਂ ਤੁਹਾਨੂੰ ਅਰਜ਼ੀ ਵਿਚ ਹੇਠ ਲਿਖੀ ਜਾਣਕਾਰੀ ਪ੍ਰਦਾਨ ਕਰਨ ਲਈ ਕਹਿਣ ਜਾ ਰਹੇ ਹਾਂ।

 • ਤੁਹਾਡੇ ਪਰਿਵਾਰ ਦੇ ਹਰੇਕ ਮੈਂਬਰ ਲਈ: ਨਾਮ, ਤੁਹਾਡੇ ਨਾਲ ਸੰਬੰਧ, ਜਨਮ ਤਾਰੀਖ਼, ਸੋਸ਼ਲ ਸਿਕਿਉਰਿਟੀ ਨੰਬਰ (ਜੇ ਲਾਗੂ ਹੁੰਦਾ ਹੋਵੇ), ਜ਼ਾਤ/ਨਸਲ
 • ਤੁਹਾਡੀ ਮੌਜੂਦਾ ਰਿਹਾਇਸ਼ੀ ਸਥਿਤੀ (ਜਿਵੇਂ ਤੁਸੀਂ ਕਿੱਥੇ ਰਹਿੰਦੇ ਹੋ ਅਤੇ ਕਿਰਾਏ ਅਤੇ ਸਹੂਲਤਾਂ ਵਿੱਚ ਤੁਸੀਂ ਕਿੰਨਾ ਭੁਗਤਾਨ ਕਰਦੇ ਹੋ) ਬਾਰੇ ਜਾਣਕਾਰੀ।
 • ਸੰਪਰਕ ਜਾਣਕਾਰੀ (ਈਮੇਲ, ਫੋਨ, ਪਤਾ) ਤਾਂ ਜੋ KCHA ਤੁਹਾਨੂੰ ਲਾਟਰੀ ਦੇ ਨਤੀਜਿਆਂ ਬਾਰੇ ਦੱਸ ਸਕੇ।

ਕੀ ਮੈਨੂੰ ਅਰਜ਼ੀ ਦੇਣ ਲਈ ਇਕ ਈਮੇਲ ਪਤੇ ਦੀ ਲੋੜ ਹੈ?

ਨਹੀਂ। ਤੁਸੀਂ ਅਰਜ਼ੀ ਨੂੰ ਪੂਰਾ ਕਰਨ ਲਈ WaitListCheck ਨਾਲ ਖਾਤਾ ਸਥਾਪਤ ਕਰਨ ਲਈ ਜਾਂ ਤਾਂ ਇੱਕ ਈਮੇਲ ਪਤਾ ਜਾਂ ਇੱਕ ਫੋਨ ਨੰਬਰ ਵਰਤ ਸਕਦੇ ਹੋ। ਅਸੀਂ ਦ੍ਰਿੜ੍ਹਤਾ ਨਾਲ ਸਿਫਾਰਸ਼ ਕਰਦੇ ਹਾਂ ਕਿ ਤੁਸੀਂ ਆਪਣੀ ਸੰਪਰਕ ਜਾਣਕਾਰੀ ਵਿਚ ਇਕ ਈਮੇਲ ਪਤਾ ਪ੍ਰਦਾਨ ਕਰੋ, ਕਿਉਂਕਿ ਇਹ ਸਭ ਤੋਂ ਭਰੋਸੇਮੰਦ ਤਰੀਕਿਆਂ ਵਿਚੋਂ ਇਕ ਹੈ ਜਿਸ ਨਾਲ ਅਸੀਂ ਤੁਹਾਡੇ ਨਾਲ ਸੰਪਰਕ ਕਰਨਾ ਹੈ। ਜੇ ਤੁਹਾਡੇ ਕੋਲ ਕੋਈ ਈਮੇਲ ਪਤਾ ਨਹੀਂ ਹੈ, ਤਾਂ ਮੁਫ਼ਤ ਈਮੇਲ ਖਾਤਾ ਬਣਾਉਣ ਲਈ ਬਹੁਤ ਸਾਰੇ ਵਿਕਲਪ ਹਨ, ਜਿਨ੍ਹਾਂ ਵਿੱਚ ਸ਼ਾਮਲ ਹਨ Gmail, Yahoo Mail, ਅਤੇ Outlook

ਕੀ ਮੈਨੂੰ ਅਰਜ਼ੀ ਦੇਣ ਲਈ ਇਕ ਭੌਤਿਕ ਪਤੇ ਦੀ ਲੋੜ ਹੈ?

ਨਹੀਂ। ਤੁਹਾਨੂੰ ਸਿਰਫ਼ ਇਕ ਈਮੇਲ ਜਾਂ ਟੈਲੀਫ਼ੋਨ ਨੰਬਰ ਦੀ ਜ਼ਰੂਰਤ ਹੈ ਤਾਂ ਜੋ ਅਸੀਂ ਲਾਟਰੀ ਦੇ ਨਤੀਜਿਆਂ ਨਾਲ ਤੁਹਾਡੇ ਨਾਲ ਸੰਪਰਕ ਕਰ ਸਕੀਏ। ਜੇ ਤੁਹਾਨੂੰ ਸੂਚੀ ਵਿਚ ਰੱਖਿਆ ਜਾਂਦਾ ਹੈ, ਤਾਂ ਸਾਨੂੰ ਵਾਊਚਰ ਤਿਆਰ ਹੋਣ ’ਤੇ ਹਸਤਾਖ਼ਰ ਕਰਨ ਲਈ ਤੁਹਾਨੂੰ ਫਾਰਮ ਭੇਜਣ ਦੀ ਜ਼ਰੂਰਤ ਹੋਏਗੀ, ਇਸ ਲਈ ਜੇ ਤੁਸੀਂ ਕਰ ਸਕਦੇ ਹੋ ਤਾਂ ਇਕ ਮੇਲਿੰਗ ਪਤਾ ਵੀ ਸ਼ਾਮਲ ਕਰੋ। ਜੇ ਤੁਹਾਡੇ ਕੋਲ ਇਸ ਵੇਲੇ ਕੋਈ ਭੌਤਿਕ ਪਤਾ ਨਹੀਂ ਹੈ, ਤਾਂ ਤੁਸੀਂ ਇਕ ਅਨੁਮਾਨਿਤ ਪਤਾ (ਇੱਕ ਗਲੀ ਚੌਰਾਹਾ) ਜਾਂ “N/A” ਦੇ ਸਕਦੇ ਹੋ।

ਕੀ ਮੈਨੂੰ ਅਰਜ਼ੀ ਦੇਣ ਲਈ ਇਕ ਸੋਸ਼ਲ ਸਿਕਿਉਰਿਟੀ ਨੰਬਰ ਦੀ ਲੋੜ ਹੈ?

ਤੁਹਾਡੇ ਪਰਿਵਾਰ ਵਿਚ ਘੱਟੋ-ਘੱਟ ਇਕ ਵਿਅਕਤੀ ਕੋਲ ਅਰਜ਼ੀ ਦੇਣ ਲਈ ਇਕ ਵੈਧ ਸੋਸ਼ਲ ਸਿਕਿਉਰਿਟੀ ਨੰਬਰ ਹੋਣਾ ਚਾਹੀਦਾ ਹੈ। ਜੇ ਵਾਊਚਰ ਵੇਟਲਿਸਟ ਵਿਚ ਰੱਖੀ ਜਾਣ ਵਾਲੀ ਲਾਟਰੀ ਰਾਹੀਂ ਤੁਹਾਡੇ ਘਰ ਦੀ ਚੋਣ ਕੀਤੀ ਗਈ ਹੈ, ਤਾਂ ਤੁਹਾਨੂੰ ਆਪਣੇ ਸਾਰੇ ਪਰਿਵਾਰਕ ਮੈਂਬਰਾਂ ਲਈ ਸੋਸ਼ਲ ਸਿਕਿਉਰਿਟੀ ਨੰਬਰ (Social Security Number, SSN) ਦਾ ਖੁਲਾਸਾ ਕਰਨਾ ਪਏਗਾ — ਜਾਂ ਕੋਈ ਅਜਿਹਾ ਦਸਤਾਵੇਜ਼ ਜੋ ਇਹ ਦਰਸਾਉਂਦਾ ਹੋਵੇ ਕਿ ਕਿਸੇ ਮੈਂਬਰ ਨੂੰ SSN ਨਹੀਂ ਦਿੱਤਾ ਗਿਆ ਹੈ — ਵਾਉਚਰ ਦੀ ਰਸੀਦ ਤੋੰ ਪਹਿਲਾਂ।

ਮੈਨੂੰ ਕਿਵੇਂ ਪਤਾ ਲੱਗੇਗਾ ਕਿ ਮੈਂ ਆਪਣੀ ਅਰਜ਼ੀ ਸਫਲਤਾਪੂਰਵਕ ਦਰਜ ਕਰ ਦਿੱਤੀ ਹੈ?

ਜਦੋਂ ਤੁਸੀਂ ਆਨਲਾਈਨ ਅਰਜ਼ੀ ਨੂੰ ਪੂਰਾ ਕਰ ਲੈਂਦੇ ਹੋ ਅਤੇ ਜਮ੍ਹਾ ਕਰਦੇ ਹੋ, ਤਾਂ WaitListCheck 'ਤੇ ਤੁਹਾਡੀ ਅਰਜ਼ੀ ਦੀ ਸਥਿਤੀ “ਜਮ੍ਹਾ ਹੋ ਗਈ (Submitted)” ਵਜੋੰ ਦਰਸਾਈ ਜਾਏਗੀ। ਇਹ ਨੰਬਰ ਪੁਸ਼ਟੀ ਕਰਦਾ ਹੈ ਕਿ ਤੁਹਾਡੀ ਅਰਜ਼ੀ ਪ੍ਰਾਪਤ ਹੋ ਗਈ ਹੈ। ਜੇ ਤੁਸੀਂ ਆਪਣੀ ਅਰਜ਼ੀ ਪੂਰੀ ਨਹੀਂ ਕੀਤੀ ਹੈ, ਤਾਂ ਤੁਸੀਂ ਅਰਜ਼ੀ ਦੀ ਮਿਆਦ ਦੇ ਖਤਮ ਹੋਣ ਤੋਂ ਪਹਿਲਾਂ ਇਸ ਨੂੰ ਪੂਰਾ ਕਰਨ ਲਈ WaitListCheck ਵਿਚ ਵਾਪਸ ਲੌਗ ਇਨ ਕਰ ਸਕਦੇ ਹੋ।

ਕੀ ਮੇਰੀ ਅਰਜ਼ੀ ਦੀ ਮਿਤੀ / ਸਮਾਂ ਵੇਟਲਿਸਟ ਲਈ ਚੁਣੇ ਜਾਣ ਦੀਆਂ ਸੰਭਾਵਨਾਵਾਂ ਨੂੰ ਪ੍ਰਭਾਵਤ ਕਰਦਾ ਹੈ?

ਨਹੀਂ। ਕਿਉਂਕਿ ਅਸੀਂ ਘਰਾਂ ਦੀ ਚੋਣ ਕਰਨ ਲਈ ਇੱਕ ਬੇਤਰਤੀਬ ਲਾਟਰੀ ਦੀ ਵਰਤੋਂ ਕਰਦੇ ਹਾਂ, ਹਰ ਕੋਈ ਜੋ ਅਰਜ਼ੀ ਦਿੰਦਾ ਹੈ, ਦੇ ਵੇਟਲਿਸਟ ਲਈ ਚੁਣੇ ਜਾਣ ਦਾ ਬਰਾਬਰ ਮੌਕਾ ਹੁੰਦਾ ਹੈ। ਜਿੰਨਾ ਚਿਰ ਤੁਸੀਂ ਅਰਜ਼ੀ ਦੀ ਮਿਆਦ ਦੇ ਦੌਰਾਨ ਅਰਜ਼ੀ ਦਿੰਦੇ ਹੋ, ਜਦੋਂ ਤੁਸੀਂ ਅਰਜ਼ੀ ਦਿੰਦੇ ਹੋ ਤਾਂ ਤੁਹਾਡੇ ਵੇਟਲਿਸਟ ਲਈ ਚੁਣੇ ਜਾਣ ਦੀਆਂ ਸੰਭਾਵਨਾਵਾਂ ਨੂੰ ਪ੍ਰਭਾਵਤ ਨਹੀਂ ਕਰਦਾ

ਜੇ ਮੈਨੂੰ ਅਰਜ਼ੀ ਦੇਣ ਲਈ ਮਦਦ ਦੀ ਲੋੜ ਹੋਵੇ ਤਾਂ ਮੈਂ KCHA ਨਾਲ ਕਿਵੇਂ ਸੰਪਰਕ ਕਰਾਂ?

ਜੇ ਤੁਹਾਨੂੰ ਸਹਾਇਤਾ ਦੀ ਲੋੜ ਹੈ, ਤਾਂ Section 8 ਦੇ ਦਫ਼ਤਰ ਨੂੰ 206-214-1300 ’ਤੇ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਕਾਲ ਕਰੋ। ਕਿਉਂਕਿ ਅਸੀਂ ਅਰਜ਼ੀ ਦੀ ਮਿਆਦ ਦੇ ਦੌਰਾਨ ਬਹੁਤ ਸਾਰੀਆਂ ਫ਼ੋਨ ਕਾਲਾਂ ਦੀ ਉਮੀਦ ਕਰ ਰਹੇ ਹਾਂ, ਕਿਰਪਾ ਕਰਕੇ ਧੀਰਜ ਰੱਖੋ। ਅਸੀਂ ਜਿੰਨੀ ਜਲਦੀ ਸੰਭਵ ਹੋਵੇਗਾ ਤੁਹਾਡੇ ਪ੍ਰਸ਼ਨਾਂ ਦੇ ਜਵਾਬ ਦੇਵਾਂਗੇ।

ਧਿਆਨ ਦਿਓ: ਅਸੀਂ ਅਰਜ਼ੀ ਦੀ ਮਿਆਦ ਦੇ ਪਹਿਲੇ ਕੁਝ ਦਿਨਾਂ ਵਿੱਚ ਬਹੁਤ ਸਾਰੀਆਂ ਕਾਲਾਂ ਦੀ ਉਮੀਦ ਕਰਦੇ ਹਾਂ, ਇਸ ਲਈ ਤੁਹਾਡੀ ਅਰਜ਼ੀ ਸੰਬੰਧੀ ਸਹਾਇਤਾ ਵਿੱਚ, ਅਰਜ਼ੀ ਦੀ ਮਿਆਦ ਦੇ ਅੰਦਰ ਬਾਅਦ ਵਿੱਚ ਦੇਰੀ ਹੋ ਸਕਦੀ ਹੈ। ਕਿਰਪਾ ਕਰਕੇ ਯਾਦ ਰੱਖੋ ਕਿ ਜਦੋਂ ਤੁਸੀਂ ਅਰਜ਼ੀ ਦਿੰਦੇ ਹੋ ਤਾਂ ਸੂਚੀ ਵਿੱਚ ਤੁਹਾਡੀ ਪਲੇਸਮੈਂਟ ਨੂੰ ਪ੍ਰਭਾਵਤ ਨਹੀਂਕਰਦਾ।

ਮੇਰੇ ਕੋਲ ਕੰਪਿਊਟਰ ਨਹੀਂ ਹੈ। ਮੈਂ ਆਨਲਾਈਨ ਬੇਨਤੀ ਕਰਨ ਲਈ ਕਿੱਥੇ ਜਾ ਸਕਦਾ/ਸਕਦੀ ਹਾਂ?

ਤੁਸੀਂ ਅਰਜ਼ੀ ਦੇਣ ਲਈ ਕਿਸੇ ਵੀ ਕੰਪਿਊਟਰ, ਸਮਾਰਟਫੋਨ ਜਾਂ ਇੰਟਰਨੈਟ ਨਾਲ ਜੁੜੇ ਉਪਕਰਣ ਦੀ ਵਰਤੋਂ ਕਰ ਸਕਦੇ ਹੋ। King County Library System ਅਤੇ Seattle Public Library ਕੰਪਿਊਟਰਾਂ ਲਈ ਮੁਫ਼ਤ ਪਹੁੰਚ ਪ੍ਰਦਾਨ ਕਰਦੇ ਹਨ ਜਿਸ ਦੀ ਵਰਤੋਂ ਤੁਸੀਂ ਅਰਜ਼ੀ ਦੇਣ ਲਈ ਕਰ ਸਕਦੇ ਹੋ। ਅਰਜ਼ੀ ਦੀ ਮਿਆਦ ਦੇ ਦੌਰਾਨ, KCHA ਕੋਲ ਤੁਹਾਡੇ ਲਈ ਹੇਠਾਂ ਦਿੱਤੇ ਸਥਾਨਾਂ ’ਤੇ ਵਰਤਣ ਲਈ ਕੰਪਿਊਟਰ ਉਪਲਬਧ ਹੋਣਗੇ (ਨਵੇਂ ਸਥਾਨਾਂ ਲਈ ਵਾਪਸ ਦੇਖੋ):

KCHA Central Office, ਸਵੇਰੇ 9 ਵਜੇ – ਸ਼ਾਮ 4 ਵਜੇ (206-214-1300)
700 Andover Park W, Tukwila, WA 98188

Ballinger Homes, ਸਵੇਰੇ 9 ਵਜੇ – ਸ਼ਾਮ 4:15 ਵਜੇ (206-574-1243)
2200 N.E. 201st Place, Shoreline, WA 98155

Birch Creek, ਸਵੇਰੇ 9 ਵਜੇ – ਸ਼ਾਮ 4:15 ਵਜੇ (206-315-4360)
27360 129th Place SE, Kent, WA 98030

Seola Gardens, ਸਵੇਰੇ 9 ਵਜੇ – ਸ਼ਾਮ 4:15 ਵਜੇ (206-829-2465)
11215 5th Ave. SW, Seattle, WA 98146

Spiritwood Manor, ਸਵੇਰੇ 9 ਵਜੇ – ਸ਼ਾਮ 4:15 ਵਜੇ (206-315-4380)
1424 148th Ave. SE, Bellevue, WA 98007

ਕੀ ਅਰਜ਼ੀ ਅੰਗਰੇਜ਼ੀ ਤੋਂ ਇਲਾਵਾ ਹੋਰ ਭਾਸ਼ਾਵਾਂ ਵਿੱਚ ਉਪਲਬਧ ਹੋਵੇਗੀ?

ਅਰਜ਼ੀ ਅੰਗਰੇਜ਼ੀ ਵਿਚ ਹੋਵੇਗੀ, ਜਿਸਦੇ ਨਾਲ ਹੀ Google Translate ਨੂੰ ਆਪਣੀ ਪਸੰਦ ਦੀ ਭਾਸ਼ਾ ਵਿਚ ਅਨੁਵਾਦ ਕਰਨ ਲਈ ਇਸਤੇਮਾਲ ਕਰਨ ਦਾ ਵਿਕਲਪ ਸ਼ਾਮਲ ਹੋਵੇਗਾ। ਅਸੀਂ ਜਾਣਦੇ ਹਾਂ ਕਿ Google Translate ਸਹੀ ਨਹੀਂ ਹੈ, ਇਸ ਲਈ ਜੇ ਤੁਹਾਨੂੰ ਅੰਗ੍ਰੇਜ਼ੀ ਤੋਂ ਇਲਾਵਾ ਕਿਸੇ ਹੋਰ ਭਾਸ਼ਾ ਵਿਚ ਅਰਜ਼ੀ ਨੂੰ ਪੂਰਾ ਕਰਨ ਵਿਚ ਸਹਾਇਤਾ ਦੀ ਜ਼ਰੂਰਤ ਹੈ, ਤਾਂ ਕਿਰਪਾ ਕਰਕੇ 206-214-1300 ’ਤੇ ਸੋਮਵਾਰ ਤੋਂ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ Section 8 ਦੇ ਦਫਤਰ ਨਾਲ ਸੰਪਰਕ ਕਰੋ ਅਤੇ ਅਸੀਂ ਤੁਹਾਡੀ ਭਾਸ਼ਾ ਵਿੱਚ ਸਹਾਇਤਾ ਦਾ ਪ੍ਰਬੰਧ ਕਰਾਂਗੇ।

ਕੀ ਮੈਂਂ Section 8 ਲਈ ਯੋਗ ਹਾਂ?

Section 8 ਵਾਊਚਰ ਲਈ ਯੋਗਤਾ ਪੂਰੀ ਕਰਨ ਲਈ ਪੰਜ ਮੁਢਲੇ ਮਾਪਦੰਡ ਹਨ। ਯੋਗਤਾ ਪੂਰੀ ਕਰਨ ਲਈ, ਤੁਹਾਨੂੰ ਪ੍ਰਸ਼ਨ 1–4 ਅਤੇ ਹਾਂ ਦੇ ਹੇਠਾਂ ਦਿੱਤੇ ਪ੍ਰਸ਼ਨ 5 ਦੇ ਜਵਾਬ ਵਿੱਚ ਨਹੀਂ ਦਾ ਜਵਾਬ ਦੇ ਯੋਗ ਹੋਣਾ ਚਾਹੀਦਾ ਹੈ:

1. ਕੀ ਤੁਹਾਡੇ ਘਰ ਦਾ ਮੁਖੀ 18 ਸਾਲ ਤੋਂ ਵੱਧ ਉਮਰ ਦਾ ਹੈ?

2. ਕੀ ਤੁਹਾਡੇ ਪਰਿਵਾਰ ਵਿਚ ਹੇਠ ਲਿਖਿਆਂ ਵਿਚੋਂ ਘੱਟੋ-ਘੱਟ ਇਕ ਸ਼ਾਮਲ ਹੈ:

 • ਇਕ ਵਿਅਕਤੀ ਜੋ ਅਪੰਗ ਹੈ?
 • ਇਕ ਵਿਅਕਤੀ ਜਿਸਦੀ ਉਮਰ 62 ਸਾਲ ਜਾਂ ਇਸਤੋਂ ਵੱਧ ਹੈ?
 • ਇਕ ਬੱਚਾ ਜਿਸਦੀ ਉਮਰ 18 ਸਾਲ ਤੋਂ ਘੱਟ ਹੈ?

3. ਕੀ ਤੁਹਾਡੇ ਪਰਿਵਾਰ ਨੂੰ ਘੱਟ-ਆਮਦਨੀਵਾਲਾ ਮੰਨਿਆ ਜਾਂਦਾ ਹੈ? “ਘੱਟ-ਆਮਦਨੀ” ਦਾ ਅਰਥ ਹੈ ਤੁਹਾਡੀ ਸਾਲਾਨਾ ਕੁੱਲ ਆਮਦਨੀ (ਕਿਸੇ ਟੈਕਸ ਜਾਂ ਰੋਕ ਤੋਂ ਪਹਿਲਾਂ ਪ੍ਰਾਪਤ ਆਮਦਨੀ) ਹੇਠਾਂ ਦਿੱਤੀ ਸਾਰਣੀ ਵਿੱਚ ਦਿੱਤੀ ਗਈ ਰਕਮ ਦੇ ਬਰਾਬਰ ਜਾਂ ਇਸ ਤੋਂ ਘੱਟ ਹੈ।

ਪਰਿਵਾਰ ਦਾ ਅਕਾਰਸਾਲਾਨਾ ਆਮਦਨ ਇਸ ਦੇ ਬਰਾਬਰ ਜਾਂ ਘੱਟ
1 ਵਿਅਕਤੀ$61,800
2 ਵਿਅਕਤੀ$70,600
3 ਵਿਅਕਤੀ$79,450
4 ਵਿਅਕਤੀ$88,250
5 ਵਿਅਕਤੀ$95,350
6 ਵਿਅਕਤੀ$102,400
7 ਵਿਅਕਤੀ$109,450
8 ਵਿਅਕਤੀ$116,500
9 ਵਿਅਕਤੀ$123,550
10 ਵਿਅਕਤੀ$130,650
11 ਵਿਅਕਤੀ$137,700

4. ਕੀ ਹੇਠ ਲਿਖੀਆਂ ਸਥਿਤੀਆਂ ਵਿਚੋਂ ਘੱਟੋ-ਘੱਟ ਇਕ ਤੁਹਾਡੇ ’ਤੇ ਲਾਗੂ ਹੁੰਦਾ ਹੈ?

 • ਕੀ ਤੁਹਾਡੇ ਕੋਲ ਰਾਤ ਦੇ ਨਿਯਮਿਤ ਰਿਹਾਇਸ਼ੀ ਸਥਾਨ ਦੀ ਘਾਟ ਹੈ? ਇਸ ਵਿੱਚ ਇਹ ਸਾਮਲ ਹੋ ਸਕਦੇ ਹਨ: ਬਾਹਰ ਰਹਿਣਾ, ਅਸਥਾਈ ਪਨਾਹ ਵਿਚ ਰਹਿਣਾ, ਜਾਂ ਕਾਰ ਜਾਂ ਆਰ ਵੀ (RV) ਵਿਚ ਰਹਿਣਾ।
 • ਕੀ ਤੁਸੀਂ ਕਿਰਾਏ ਦੀਆਂ ਅਤੇ ਮੁੱਢਲੀਆਂ ਸਹੂਲਤਾਂ (ਜਿਵੇਂ ਬਿਜਲੀ, ਗੈਸ, ਪਾਣੀ, ਸੀਵਰੇਜ ਅਤੇ ਕੂੜੇਦਾਨ) ਲਈ ਆਪਣੀ ਕੁੱਲ ਘਰੇਲੂ ਆਮਦਨ ਦਾ 50% ਜਾਂ ਵਧੇਰੇ ਭੁਗਤਾਨ ਕਰਦੇ ਹੋ?
 • ਕੀ ਤੁਹਾਨੂੰ ਘਰੇਲੂ ਹਿੰਸਾ, ਡੇਟਿੰਗ ਹਿੰਸਾ, ਪਿੱਛਾ ਕਰਨ, ਜਿਨਸੀ ਸ਼ੋਸ਼ਣ, ਜਾਂ ਜਿਨਸੀ ਤਸਕਰੀ ਦੇ ਕਾਰਨ ਕਿਸੇ ਹੋਰ ਸਥਾਨ ’ਤੇ ਤਬਦੀਲ ਹੋਣ ਦੀ ਜ਼ਰੂਰਤ ਹੈ?
 • ਕੀ ਤੁਹਾਨੂੰ ਕਿਸੇ ਹੋਰ ਸਥਾਨ ’ਤੇ ਤਬਦੀਲ ਹੋਣ ਦੀ ਜ਼ਰੂਰਤ ਹੈ ਕਿਉਂਕਿ ਤੁਹਾਡਾ ਯੂਨਿਟ ਪਹੁੰਚ ਤੋਂ ਬਾਹਰ ਹੈ, ਕਿਉਂਕਿ ਇੱਕ ਕੁਦਰਤੀ ਆਫ਼ਤ ਆਈ ਹੈ, ਸਰਕਾਰੀ ਦਖ਼ਲਅੰਦਾਜ਼ੀ ਦੇ ਕਾਰਨ, ਜਾਂ ਕਿਉਂਕਿ ਤੁਸੀਂ ਨਫ਼ਰਤ ਦੇ ਜੁਰਮ ਦੇ ਸ਼ਿਕਾਰ ਹੋਏ ਹੋ?
 • ਕੀ ਤੁਸੀਂ ਵਰਤਮਾਨ ਸਮੇਂ ਵਿੱਚ ਇੱਕ ਨੁਕਸਾਨਗ੍ਰਸਤ ਜਾਂ ਅਸੁਰੱਖਿਅਤ ਇਕਾਈ ਵਿੱਚ ਰਹਿੰਦੇ ਹੋ? ਨੁਕਸਾਨਗ੍ਰਸਤ ਜਾਂ ਅਸੁਰੱਖਿਅਤ ਇਕਾਈ ਦੀ ਉਦਾਹਰਣ ਵਿੱਚ ਸ਼ਾਮਲ ਹੈ ਇਕ ਅਜਿਹੀ ਇਕਾਈ ਜਿਸ ਵਿਚ ਸਹੀ ਪਲੰਬਿੰਗ ਜਾਂ ਹੀਟਿੰਗ ਦੀ ਘਾਟ ਹੈ।
 • ਕੀ ਤੁਹਾਡੇ ਪਰਿਵਾਰ ਨੂੰ ਬਹੁਤ ਘੱਟ-ਆਮਦਨੀ ਵਾਲਾ ਮੰਨਿਆ ਜਾਂਦਾ ਹੈ? “ਬਹੁਤ ਘੱਟ ਆਮਦਨੀ” ਦਾ ਅਰਥ ਹੈ ਕਿ ਤੁਹਾਡੀ ਸਾਲਾਨਾ ਕੁੱਲ ਆਮਦਨੀ ਹੇਠਾਂ ਦਿੱਤੀ ਸਾਰਣੀ ਵਿੱਚ ਦਿੱਤੀ ਰਕਮ ਦੇ ਬਰਾਬਰ ਜਾਂ ਇਸ ਤੋਂ ਘੱਟ ਹੈ:
ਪਰਿਵਾਰ ਦਾ ਅਕਾਰਸਾਲਾਨਾ ਆਮਦਨ ਇਸ ਦੇ ਬਰਾਬਰ ਜਾਂ ਘੱਟ
1 ਵਿਅਕਤੀ$23,250
2 ਵਿਅਕਤੀ$26,600
3 ਵਿਅਕਤੀ$29,900
4 ਵਿਅਕਤੀ$33,200
5 ਵਿਅਕਤੀ$35,900
6 ਵਿਅਕਤੀ$38,550
7 ਵਿਅਕਤੀ$41,200
8 ਵਿਅਕਤੀ$43,850
9 ਵਿਅਕਤੀ$47,850
10 ਵਿਅਕਤੀ$52,270
11 ਵਿਅਕਤੀ$56,690

5. ਕੀ ਤੁਸੀਂ ਵਰਤਮਾਨ ਵਿੱਚ ਸਰਕਾਰੀ ਸਹਾਇਤਾ ਵਾਲੀ ਰਿਹਾਇਸ਼ ਵਿੱਚ ਰਹਿੰਦੇ ਹੋ? ਧਿਆਨ ਦਿਓ: ਇਸ ਨਿਯਮ ਦੇ ਅਪਵਾਦ ਹਨ, ਜੋ ਹੇਠਾਂ ਵਰਣਨ ਕੀਤੇ ਗਏ ਹਨ। ਤੁਸੀਂ ਅਜੇ ਵੀ ਆਪਣੀ ਸਥਿਤੀ ਦੇ ਅਧਾਰ ’ਤੇ ਵਾਊਚਰ ਲਈ ਯੋਗ ਹੋ ਸਕਦੇ ਹੋ।

ਇਕ ਯੋਗ ਗੈਰ-ਨਾਗਰਿਕ ਕੌਣ ਹੈ?

Section 8 ਵਾਊਚਰ ਪ੍ਰਾਪਤ ਕਰਨ ਲਈ, ਤੁਹਾਡੇ ਪਰਿਵਾਰ ਦਾ ਘੱਟੋ-ਘੱਟ ਇਕ ਮੈਂਬਰ U.S. ਦਾ ਨਾਗਰਿਕ ਜਾਂ ਇਕ ਯੋਗ ਗੈਰ-ਨਾਗਰਿਕ ਹੋਣਾ ਚਾਹੀਦਾ ਹੈ। ਇਕ ਯੋਗ ਗੈਰ-ਨਾਗਰਿਕ ਕੋਲ ਹੇਠ ਲਿਖਿਆਂ ਵਿੱਚੋਂ ਇਕ ਹੋਣਾ ਚਾਹੀਦਾ ਹੈ:

 • ਸਥਾਈ ਨਿਵਾਸੀ ਸਥਿਤੀ (ਗਰੀਨ ਕਾਰਡ ਧਾਰਕ)
 • ਅਸਥਾਈ ਨਿਵਾਸੀ ਸਥਿਤੀ (ਵਿਦਿਆਰਥੀ ਵੀਜ਼ਾ ਸ਼ਾਮਲ ਨਹੀਂ ਹੈ)
 • Department of Homeland Security ਦੁਆਰਾ ਸ਼ਰਨਾਰਥੀ ਜਾਂ ਪਨਾਹ ਦੀ ਸਥਿਤੀ ਦਿੱਤੀ ਗਈ ਹੈ
 • 1 ਅਪ੍ਰੈਲ, 1980 ਤੋਂ ਪਹਿਲਾਂ ਸ਼ਰਤ-ਆਧਾਰਿਤ ਦਾਖ਼ਲਾ ਦਿੱਤਾ ਗਿਆ ਸੀ
 • ਅਟਾਰਨੀ ਜਨਰਲ ਦੁਆਰਾ ਜਨਤਕ ਹਿੱਤਾਂ ਵਿੱਚ ਸਖਤੀ ਨਾਲ ਸਮਝੇ ਜਾਂਦੇ ਕਾਰਨਾਂ ਜਾਂ ਸੰਕਟਕਾਲੀ ਕਾਰਨਾਂ ਕਰਕੇ ਵਿਵੇਕਸ਼ੀਲਤਾ ਦੀ ਵਰਤੋਂ ਕਰਕੇ ਕਨੂੰਨੀ ਤੌਰ 'ਤੇ ਮੌਜੂਦ ਰਿਹਾ ਹੈ
 • ਜੀਵਨ ਜਾਂ ਆਜ਼ਾਦੀ ਲਈ ਖਤਰੇ ਦੇ ਕਾਰਨ ਅਟਾਰਨੀ ਜਨਰਲ ਦੁਆਰਾ ਦੇਸ਼ ਨਿਕਾਲਾ ਰੋਕਣ ਕਾਰਨ ਕਾਨੂੰਨੀ ਤੌਰ ’ਤੇ ਮੌਜੂਦ ਹੈ

ਹੋਮਲੈਂਡ ਸਕਿਓਰਿਟੀ ਵਿਭਾਗ (Department of Homeland Security) ਦਾ ਪਬਲਿਕ ਚਾਰਜ (public charge) ਨਿਯਮ ਮੇਰੀ ਅਰਜ਼ੀ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ?

ਹੋਮਲੈਂਡ ਸਿਕਿਓਰਿਟੀ ਵਿਭਾਗ (Department of Homeland Security) ਨੇ ਇੱਕ "ਪਬਲਿਕ ਚਾਰਜ" (“public charge”) ਨਿਯਮ ਨੂੰ ਅੰਤਮ ਰੂਪ ਦਿੱਤਾ ਜਿਸ ਨਾਲ ਇਮੀਗ੍ਰੇਸ਼ਨ ਅਧਿਕਾਰੀ ਇਹ ਨਿਰਧਾਰਤ ਕਰਦੇ ਹਨ ਕਿ ਕੋਈ ਵਿਅਕਤੀ ਗ੍ਰੀਨ ਕਾਰਡ ਪ੍ਰਾਪਤ ਕਰਨ ਦੇ ਯੋਗ ਹੈ (ਜਾਂ ਇੱਕ ਕਾਨੂੰਨੀ ਸਥਾਈ ਨਿਵਾਸੀ ਬਣ ਸਕਦਾ ਹੈ) ਜਾਂ ਸੰਯੁਕਤ ਰਾਜ ਵਿੱਚ ਪਰਵਾਸ ਕਰਨ ਦੇ ਯੋਗ ਹੈ। ਪਬਲਿਕ ਚਾਰਜ ਨਿਯਮ ਹਾਉਸਿੰਗ ਸਹਾਇਤਾ ਲਈ ਤੁਹਾਡੀ ਯੋਗਤਾ ਨੂੰ ਪ੍ਰਭਾਵਤ ਨਹੀਂ ਕਰਦਾ। ਹਾਲਾਂਕਿ, ਨਵੇਂ ਨਿਯਮ ਦੇ ਤਹਿਤ, ਪਬਲਿਕ ਹਾਊਸਿੰਗ ਜਾਂ ਸੈਕਸ਼ਨ 8 (Section 8) ਹਾਉਸਿੰਗ ਸਹਾਇਤਾ ਸਮੇਤ ਪਬਲਿਕ ਲਾਭਾਂ ਦੀ ਅਰਜ਼ੀ ਜਾਂ ਪ੍ਰਾਪਤੀ ਨੂੰ 24 ਫਰਵਰੀ, 2020 ਤੋਂ ਬਾਅਦ ਪਬਲਿਕ ਚਾਰਜ ਟੈਸਟ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਜੇ ਤੁਹਾਡੇ ਕੋਲ ਇਸ ਸੰਬੰਧੀ ਸਵਾਲ ਹਨ ਕਿ ਹਾਊਸਿੰਗ ਲਾਭਾਂ ਦੀ ਤੁਹਾਡੀ ਪ੍ਰਾਪਤੀ ਨਾਲ ਤੁਹਾਡੀ ਇਮੀਗ੍ਰੇਸ਼ਨ ਸਥਿਤੀ ਕਿਵੇਂ ਪ੍ਰਭਾਵਤ ਹੋ ਸਕਦੀ ਹੈ, ਤਾਂ ਅਸੀਂ ਸਿਫਾਰਸ਼ ਕਰਦੇ ਹਾਂ ਕਿ ਕਿਸੇ ਇਮੀਗ੍ਰੇਸ਼ਨ ਅਟਾਰਨੀ ਨਾਲ ਗੱਲ ਕਰੋ ਜੋ ਨਿਯਮ ਬਾਰੇ ਜਾਣੂ ਹੈ।

ਅਪੰਗ ਵਿਅਕਤੀ ਦੀ ਪਰਿਭਾਸ਼ਾ ਕੀ ਹੈ?

ਤੁਹਾਨੂੰ ਅਪਾਹਜ ਮੰਨਿਆ ਜਾਂਦਾ ਹੈ ਜੇ ਤੁਹਾਡੇ ਕੋਲ ਲੰਬੇ ਸਮੇਂ ਦੀ ਜਾਂ ਸਥਾਈ ਸਰੀਰਕ ਜਾਂ ਮਾਨਸਿਕ ਕਮਜ਼ੋਰੀ ਹੈ ਜਿਸਦੇ ਕਾਰਨ ਤੁਹਾਡੇ ਲਈ ਕੰਮ ਕਰਨਾ ਮੁਸ਼ਕਲ ਹੁੰਦਾ ਹੈ ਜਿਵੇਂ ਕਿ:

 • ਆਪਣੇ ਲਈ ਦੇਖਭਾਲ
 • ਮੈਨੁਅਲ ਕੰਮ ਕਰਨਾ
 • ਦੇਖਣਾ ਜਾਂਂ ਸੁਣਨਾ
 • ਖਾਣਾ
 • ਸੌਣਾ
 • ਆਉਣ-ਜਾਣਾ
 • ਸੰਚਾਰ ਕਰਨਾ
 • ਸਾਹ ਲੈਣਾ
 • ਸਿੱਖਣਾ
 • ਪੜ੍ਹਨਾ
 • ਧਿਆਨ ਕੇਂਦਰਿਤ ਕਰਨਾ
 • ਸੋਚਣਾ
 • ਕੰਮ ਕਰਨਾ

ਜੇ ਤੁਸੀਂ ਪੂਰਕ ਸੁਰੱਖਿਆ ਆਮਦਨੀ (Supplemental Security Income, SSI) ਜਾਂ ਸੋਸ਼ਲ ਸਿਕਿਓਰਿਟੀ ਅਪੰਗਤਾ ਆਮਦਨੀ (Social Security Disability Income, SSDI) ’ਤੇ ਹੋ, ਤਾਂ ਤੁਹਾਨੂੰ Section 8 ਵਾਊਚਰ ਦੇ ਉਦੇਸ਼ ਲਈ ਅਸਮਰੱਥ ਮੰਨਿਆ ਜਾਂਦਾ ਹੈ। ਅਪੰਗਤਾ ਦੀ ਪੁਸ਼ਟੀ ਕਰਨ ਦੇ ਵਿਕਲਪਕ ਢੰਗ ਉਹਨਾਂ ਲਈ ਉਪਲਬਧ ਹਨ ਜੋ ਪੂਰਕ ਸੁਰੱਖਿਆ ਆਮਦਨੀ (Supplemental Security Income, SSI) ਜਾਂ ਸੋਸ਼ਲ ਸਿਕਿਓਰਿਟੀ ਅਪੰਗਤਾ ਆਮਦਨੀ (Social Security Disability Income, SSDI) ਪ੍ਰਾਪਤ ਨਹੀਂ ਕਰਦੇ। ਇਹ ਦਸਤਾਵੇਜ਼ ਸਿਰਫ ਵਾਊਚਰ ਦੀ ਵੇਟਲਿਸਟ ਵਿਚ ਰੱਖੇ ਬਿਨੈਕਾਰਾਂ ਤੋਂ ਪ੍ਰਾਪਤ ਕਰਨੇ ਲੋੜੀਂਦੇ ਹੋਣਗੇ।

ਮੈੰ ਪਰਿਵਰਤਨਸ਼ੀਲ ਰਿਹਾਇਸ਼ ਵਿਚ ਰਹਿੰਦਾ/ਰਹਿੰਦੀ ਹਾੰ। ਕੀ ਮੈੰ ਅਰਜ਼ੀ ਦੇ ਸਕਦਾ/ਸਕਦੀ ਹਾੰ?

ਹਾਂ। ਕਿਉਂਕਿ ਪਰਿਵਰਤਨਸ਼ੀਲ ਹਾ ਰਿਹਾਇਸ਼ ਨੂੰ ਇਕ ਸਮਾਂ-ਸੀਮਤ ਪ੍ਰੋਗਰਾਮ ਮੰਨਿਆ ਜਾਂਦਾ ਹੈ (ਇਕ ਨਿਰਧਾਰਤ ਮਿਤੀ ਦੇ ਅਨੁਸਾਰ ਤੁਹਾਡੇ ਪਰਿਵਾਰ ਲਈ ਯੂਨਿਟ ਤੋਂ ਬਾਹਰ ਜਾਣਾ ਲਾਜ਼ਮੀ ਹੁੰਦਾ ਹੈ), ਤੁਹਾਡੇ ਪਰਿਵਾਰ ਨੂੰ "ਸਥਾਈ ਤੌਰ ’ਤੇ ਨਿਵਾਸੀ" ਨਹੀਂ ਮੰਨਿਆ ਜਾਂਦਾ ਅਤੇ ਇਸ ਲਈ ਇਹ ਵਾਊਚਰ ਲਈ ਯੋਗ ਹੈ।

ਮੈਂ ਘੱਟ-ਆਮਦਨੀ ਪਬਲਿਕ ਰਿਹਾਇਸ਼ ਵਿਚ ਰਹਿੰਦਾ/ਰਹਿੰਦੀ ਹਾਂ ਜਾਂ ਪਹਿਲਾਂ ਹੀ ਇਕ ਵਾਊਚਰ ਪ੍ਰੋਗਰਾਮ ਦੇ ਅਧੀਨ ਹਾਂ। ਕੀ ਮੈਂ ਵੇਟਲਿਸਟ ਵਿਚ ਸ਼ਾਮਲ ਹੋਣ ਲਈ ਅਰਜ਼ੀ ਦੇ ਸਕਦਾ/ਸਕਦੀ ਹਾਂ?

ਆਮ ਤੌਰ ’ਤੇ, ਜੇ ਤੁਸੀਂ ਇਸ ਸਮੇਂ ਜਨਤਕ ਘਰਾਂ ਵਿਚ ਹੋ ਜਾਂ ਪਹਿਲਾਂ ਹੀ ਇਕ ਵਾਊਚਰ ਪ੍ਰੋਗਰਾਮ ਦੇ ਅਧੀਨ ਹੋ, ਤਾਂ ਤੁਸੀਂ ਵੇਟਲਿਸਟ ਦੇ ਯੋਗ ਨਹੀਂ ਹੋਵੋਗੇ।

ਤੁਸੀਂ ਵੇਟਲਿਸਟ ਲਈ ਯੋਗ ਹੋ ਸਕਦੇ ਹੋ ਜੇ ਤੁਸੀਂ ਇਹ ਸਾਬਤ ਕਰ ਸਕਦੇ ਹੋ ਕਿ ਤੁਸੀਂ ਹੇਠ ਲਿਖਿਆਂ ਵਿੱਚੋਂ ਕਿਸੇ ਕਾਰਨ ਆਪਣੇ ਮੌਜੂਦਾ ਰਿਹਾਇਸ਼ ਵਿੱਚ ਰਹਿਣ ਦੇ ਯੋਗ ਨਹੀਂ ਹੋ:

 • ਘਰੇਲੂ ਹਿੰਸਾ
 • ਯੂਨਿਟ ਦੀ ਸੁਰੱਖਿਆ ਅਤੇ / ਜਾਂ ਪਹੁੰਚ ਤੋਂ ਅਸਮਰੱਥਾ
 • ਨਫ਼ਰਤ ਅਪਰਾਧ
 • ਸਰਕਾਰੀ ਦਖ਼ਲਅੰਦਾਜ਼ੀ
 • ਇਕ ਕੁਦਰਤੀ ਆਪਦਾ

ਜੇ ਤੁਸੀਂ ਇਸ ਸਮੇਂ ਪਬਲਿਕ ਰਿਹਾਇਸ਼ ਜਾਂ ਵਾਊਚਰ ਪ੍ਰੋਗਰਾਮ ਦੁਆਰਾ ਰੱਖੇ ਹੋਏ ਹੋ ਅਤੇ ਤੁਹਾਨੂੰ ਇਹ ਨਿਸਚਿਤ ਨਹੀਂ ਹੈ ਕਿ ਤੁਸੀਂ Section 8 ਲਈ ਅਰਜ਼ੀ ਦੇਣ ਦੇ ਯੋਗ ਹੋ, ਤਾਂ ਕਿਰਪਾ ਕਰਕੇ 206-214-1300 ’ਤੇ ਕਾਲ ਕਰੋ।-214-1300.

ਕੀ ਮੈਨੂੰ ਅਰਜ਼ੀ ਦੇਣ ਦੇ ਯੋਗ ਬਣਨ ਲਈ King ਕਾਉਂਟੀ ਵਿੱਚ ਰਹਿਣਾ ਪਏਗਾ?

ਨਹੀਂ। ਬਿਨੈਕਾਰਾਂ ਲਈ ਲਾਟਰੀ ਲਈ ਅਰਜ਼ੀ ਦੇਣ ਲਈ King ਕਾਉਂਟੀ ਵਿੱਚ ਰਹਿਣਾ ਲਾਜ਼ਮੀ ਨਹੀਂ ਹੈ। ਉਹ ਦੁਨੀਆ ਵਿਚ ਕਿਤੇ ਵੀ ਰਹਿ ਸਕਦੇ ਹਨ ਅਤੇ ਅਰਜ਼ੀ ਦੇ ਸਕਦੇ ਹਨ। ਕਿਰਪਾ ਕਰਕੇ ਯਾਦ ਰੱਖੋ ਕਿ ਜੇ ਤੁਸੀਂ ਵਰਤਮਾਨ ਵਿੱਚ KCHA ਦੇ ਅਧਿਕਾਰ ਖੇਤਰ ਵਿੱਚ ਨਹੀਂ ਰਹਿੰਦੇ, ਅਤੇ ਤੁਸੀਂ ਇੱਕ Section 8 ਵਾਊਚਰ ਪ੍ਰਾਪਤ ਕਰਦੇ ਹੋ, ਤਾਂ ਤੁਹਾਡੇ ਲਈ ਪ੍ਰੋਗਰਾਮ ਦੀ ਭਾਗੀਦਾਰੀ ਦੇ ਪਹਿਲੇ ਸਾਲ ਲਈ ਇੱਥੇ ਰਹਿਣਾ ਲਾਜ਼ਮੀ ਹੈ। KCHA ਦਾ ਅਧਿਕਾਰ ਖੇਤਰ King ਕਾਉਂਟੀ ਵਿੱਚ ਕਿਤੇ ਵੀ ਹੈ, Renton ਅਤੇ Seattle ਦੀ ਸੀਮਾ ਦੇ ਅੰਦਰਲੇ ਖੇਤਰਾਂ ਨੂੰ ਛੱਡ ਕੇ, ਜਿਨ੍ਹਾਂ ਦੇ ਆਪਣੇ ਰਿਹਾਇਸ਼ੀ ਅਧਿਕਾਰਿਤ ਖੇਤਰ ਹਨ।

ਕੀ ਕੋਈ ਹੋਰ ਰਿਹਾਇਸ਼ੀ ਵਿਕਲਪ ਉਪਲਬਧ ਹਨ?

ਜੇ ਤੁਸੀਂ ਹੋਰ ਹਾਉਸਿੰਗ ਸਹਾਇਤਾ ਪ੍ਰੋਗਰਾਮਾਂ ਬਾਰੇ ਜਾਣਕਾਰੀ ਚਾਹੁੰਦੇ ਹੋ, ਤਾਂ 2-1-1 ’ਤੇ ਕਾਲ ਕਰੋ ਜਾਂ https://www.kcha.org/housing/resources/ ’ਤੇ KCHA ਦੀ ਵੈੱਬਸਾਈਟ ਦੇ ਰਿਸੋਰਸਿਜ਼ ਪੇਜ ’ਤੇ ਜਾਓ। ਹੇਠਾਂ ਹੋਰ ਨੇੜਲੇ ਰਿਹਾਇਸ਼ੀ ਅਧਿਕਾਰਿਤ ਖੇਤਰਾਂ ਦੀ ਇੱਕ ਸੰਖੇਪ ਸੂਚੀ ਹੈ:

Main Office
600 Andover Park W.
Tukwila, WA 98188
Tel: (206) 574‑1100
Fax: (206) 574‑1104
TDD: (800) 833‑6388
Directions

Section 8 Office
700 Andover Park W.
Tukwila, WA 98188
Tel: (206) 214‑1300
Fax: (206) 243‑5927
Directions